ਤੁਸੀਂ ਆਪੇ ਰਚਨਾ ਅਤੇ ਸਭ ਕੁਝ ਕਰਨ ਵਾਲੇ ਹੋ, ਸਭ ਕੁਝ ਤੁਹਾਡਾ ਕੀਤਾ ਹੀ ਹੁੰਦਾ ਹੈ।ਤੁਹਾਡੇ ਬਿਨਾ ਹੋਰ ਕੋਈ ਦੂਸਰਾ ਕੁਝ ਕਰ ਸਕਣ ਵਾਲਾ ਨਹੀ।ਤੁਸੀਂ ਸਭ ਕੁਝ ਕਰ ਕਰ ਕੇ ਵੇਖਦੇ: ਸੰਭਾਲਦੇ ਹੋ, ਅਤੇ ਜੋ ਹੁੰਦਾ ਹੈ ਸਭ ਜਾਣਦੇ ਹੋ।ਦਾਸ ਨਾਨਕ, ਗੁਰੂ ਉੱਤੇ ਭਰੋਸਾ ਕੀਤਿਆਂ ਰੱਬ ਦੀਆਂ ਇਹਨਾ ਵੱਡਿਆਈਆਂ ਦਾ ਗਿਆਨ ਹੋ ਜਾਂਦਾ ਹੈ।