Saram Khand Ki Bani Roop Tithe Kadth Kadiye Bohot Anup

ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥

The way (method, dealing) at the Level of Deeds – actions: spiritual effort (Worship), is charming (beautiful, alluring). There, (by virtue of the worship) the mind is given a beautiful shape (The mind gets evolved, and advanced. The eagerness for worship arises and awakens).
ਸਰਮ (ਮਿਹਨਤ, ਆਤਮਕ-ਉੱਦਮ, ਨਾਮ-ਜਾਪ) ਕਰਨ ਦੇ ਮੰਡਲ (ਥਾਂ, ਮਨ ਦੀ ਅਵਸਥਾ) ਦੀ ਬੋਲੀ (ਬਣਤਰ, ਹਾਲਤ, ਚਲਨ) ਬੜੀ ਸੋਹਣੀ ਹੈ (ਢੰਗ-ਤਰੀਕਾ ਹੀ ਬੜਾ ਸੋਹਣਾ ਹੈ)।ਉਥੇ ਬੜੀ ਅਨੂਪ (ਅਜਬ, ਸੋਹਣੀ) ਘਾੜਤ ਘੜੀ ਜਾਂਦੀ ਹੈ (ਬੰਦਗੀ, ਨਾਮ-ਜਾਪ ਦੇ ਨਾਲ ਮਨ ਨੂੰ ਸੋਹਣਾ ਬਣਾ ਦਿੱਤਾ ਜਾਂਦਾ ਹੈ। ਨਾਮ-ਜਾਪ ਦਾ ਚਾਉ ਆ ਜਾਂਦਾ ਹੈ)।