ਉਹਨਾ ਨੂੰ ਝੂਠ ਦੀ ਸੋ (ਗੱਲ, ਖਬਰ, ਹਵਾ) ਤੱਕ ਨਹੀ ਪਹੁੰਚਦੀ (ਬੁਰਾਈ ਤੋਂ ਬੱਚ ਕੇ ਰਹਿੰਦੇ ਹਨ, ਦੁਨੀਆ ਦੀਆਂ ਵਸਤਾਂ ਦੀ ਲਾਲਚ ਨਹੀ ਪੈਂਦੀ), ਅਤੇ ਉਹਨਾ ਦੀਆਂ ਇਛਾਵਾਂ ਸੱਚ (ਵਾਹਿਗਰੂ) ਵਿਚ ਹੀ ਸਮਾ ਕੇ ਮੁੱਕ ਜਾਂਦੀਆਂ ਹਨ।ਜਿਨ੍ਹਾਂ ਨੇ ਇਸ ਹੀਰੇ ਵਰਗੇ ਜਨਮ ਦੀ ਕਮਾਈ ਕਰ ਲਈ (ਨਾਮ ਜਪ ਲਿਆ, ਚੰਗੇ ਕੰਮ ਕੀਤੇ) ਉਹਨਾ ਨੇ ਸੋਹਣਾ ਬਿਉਪਾਰ ਕਰ ਲਿਆ (ਇਹ ਚੰਗੇ ਸੌਦਾਗਰ ਹਨ, ਚੰਗੇ ਕੰਮ ਕਰਨ ਤੇ ਨਾਮ ਜਪਣ ਦਾ ਚੰਗਾ ਸੌਦਾ ਕਰਦੇ ਹਨ)। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜਿਨ੍ਹਾਂ ਦਾ ਮਨ ਪਵਿੱਤਰ ਹੈ, ਉਹ ਹਰ ਵਕਤ ਗੁਰੂ ਦੇ ਹੁਕਮ ਵਿਚ ਰਹਿੰਦੇ (ਨਾਮ ਜਪਦੇ, ਚੰਗਿਆਈਆਂ ਕਰਦੇ) ਹਨ।