ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਹੇ ਮੇਰੀ ਮਾਤਾ, ਮੈਂ ਸਤਿਗੁਰੂ ਨੂੰ ਪਾ ਲਿਆ ਹੈ, ਅਤੇ ਇਸ ਲਈ ਮੈਂ ਖੁਸ਼ੀ ਵਿਚ ਹਾਂ।
ਸਤਿਗੁਰੂ (ਵਾਹਿਗੁਰੂ) ਜੀ ਮੈਨੂੰ ਸਹਿਜ-ਸੁਭਾ ਹੀ: ਅਨਭੋਲ, ਆਪਣੀ ਦਿਆ ਕਰਕੇ, ਮਿਲ ਗਏ ਹਨ, ਅਤੇ ਮਨ ਵਧਾਈਆਂ (ਖੁਸ਼ੀਆਂ) ਮਨਾ ਰਿਹਾ ਹੈ।