Discover a handpicked collection of the most profound Gurbani quotes that will enlighten your soul and guide you on your spiritual journey. Unlock the divine wisdom now.
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
By remaining silent, inner silence is not obtained, even by remaining lovingly absorbed deep within. The hunger of the hungry is not appeased, even by piling up loads of worldly goods.
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ ॥
ਤੁਸੀਂ ਕੰਮ ਕਰਨ ਲਈ ਦਿਨ ਬਣਾ, ਨਾਲ ਆਰਾਮ ਕਰਨ ਲਈ ਰਾਤ ਬਣਾਈ ਹੈ।ਜੋ ਕੋਈ ਇਹੋ ਜਿਹੇ ਦਿਆਲੂ ਮਾਲਕ ਨੂੰ ਭੁੱਲੇ ਤਾਂ ਉਹ ਕਮੀਨਾ ਹੈ।ਨਾਨਕ, ਨਾਮ ਤੋਂ ਬਿਨਾ ਬੰਦਾ ਸਨਾਤਿ: ਮਹਾ-ਨੀਚ, ਹੈ।
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥
ਉਹਨਾ ਨੂੰ ਝੂਠ ਦੀ ਸੋ (ਗੱਲ, ਖਬਰ, ਹਵਾ) ਤੱਕ ਨਹੀ ਪਹੁੰਚਦੀ (ਬੁਰਾਈ ਤੋਂ ਬੱਚ ਕੇ ਰਹਿੰਦੇ ਹਨ, ਦੁਨੀਆ ਦੀਆਂ ਵਸਤਾਂ ਦੀ ਲਾਲਚ ਨਹੀ ਪੈਂਦੀ), ਅਤੇ ਉਹਨਾ ਦੀਆਂ ਇਛਾਵਾਂ ਸੱਚ (ਵਾਹਿਗਰੂ) ਵਿਚ ਹੀ ਸਮਾ ਕੇ ਮੁੱਕ ਜਾਂਦੀਆਂ ਹਨ।ਜਿਨ੍ਹਾਂ ਨੇ ਇਸ ਹੀਰੇ ਵਰਗੇ ਜਨਮ ਦੀ ਕਮਾਈ ਕਰ ਲਈ (ਨਾਮ ਜਪ ਲਿਆ, ਚੰਗੇ ਕੰਮ ਕੀਤੇ) ਉਹਨਾ ਨੇ ਸੋਹਣਾ ਬਿਉਪਾਰ ਕਰ ਲਿਆ (ਇਹ ਚੰਗੇ ਸੌਦਾਗਰ ਹਨ, ਚੰਗੇ ਕੰਮ ਕਰਨ ਤੇ ਨਾਮ ਜਪਣ ਦਾ ਚੰਗਾ ਸੌਦਾ ਕਰਦੇ ਹਨ)। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜਿਨ੍ਹਾਂ ਦਾ ਮਨ ਪਵਿੱਤਰ ਹੈ, ਉਹ ਹਰ ਵਕਤ ਗੁਰੂ ਦੇ ਹੁਕਮ ਵਿਚ ਰਹਿੰਦੇ (ਨਾਮ ਜਪਦੇ, ਚੰਗਿਆਈਆਂ ਕਰਦੇ) ਹਨ।
ਆਖਾ ਜੀਵਾ ਵਿਸਰੈ ਮਰਿ ਜਾਉ ॥
ਆਖਣਿ ਅਉਖਾ ਸਾਚਾ ਨਾਉ ॥
ਸਾਚੇ ਨਾਮ ਕੀ ਲਾਗੈ ਭੂਖ ॥
ਉਤੁ ਭੂਖੈ ਖਾਇ ਚਲੀਅਹਿ ਦੂਖ ॥
ਤੁਹਾਡੇ ਨਾਮ ਦਾ ਜਾਪ ਮੇਰਾ ਜੀਵਨ ਹੈ, ਅਤੇ ਤੁਹਾਨੂੰ ਭੁਲਾ ਦੇਣਾ ਮੌਤ।ਭਰ, ਨਾਮ-ਜਾਪ ਕਰਨਾ ਔਖੀ ਗੱਲ ਹੈ।ਜੇਕਰ ਸੱਚੇ ਨਾਮ ਦੀ ਭੁਖ: ਚਾਉ, ਲੱਗ ਜਾਵੇ।ਫ਼ੇਰ ਇਹ ਭੁਖ (ਪਰਮਾਤਮਾ ਦੀ ਪਰੀਤ) ਦੁਖਾਂ ਨੂੰ ਖਾ ਜਾਂਦੀ ਹੈ।
ਨਾ ਓਹਿ ਮਰਹਿ ਨ ਠਾਗੇ ਜਾਹਿ ॥
ਜਿਨ ਕੈ ਰਾਮੁ ਵਸੈ ਮਨ ਮਾਹਿ ॥
ਅਜਿਹੇ ਲੋਕ ਨਾ ਮਰਦੇ ਅਤੇ ਨਾ ਹੀ ਠੱਗੇ ਜਾ ਸਕਦੇ ਹਨ,ਉਹਨਾ ਨੂੰ ਮੌਤ ਦਾ ਡਰ ਨਹੀ। ਉਹਨਾ ਦਾ ਨਾਮ-ਧਨ ਕੋਈ ਠੱਗ ਨਹੀ ਸਕਦਾ – ਇਹਨਾ ਨੂੰ ਕੋਈ ਵੀ ਕੁਰਾਹੇ ਨਹੀ ਪਾ ਸਕਦਾ।ਕਿ ਜਿਨ੍ਹਾ ਦੇ ਮਨ ਵਿਚ ਵਾਹਿਗੁਰੂ ਵਸਦਾ ਹੈ,
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਹੇ ਮੇਰੀ ਮਾਤਾ, ਮੈਂ ਸਤਿਗੁਰੂ ਨੂੰ ਪਾ ਲਿਆ ਹੈ, ਅਤੇ ਇਸ ਲਈ ਮੈਂ ਖੁਸ਼ੀ ਵਿਚ ਹਾਂ। ਸਤਿਗੁਰੂ (ਵਾਹਿਗੁਰੂ) ਜੀ ਮੈਨੂੰ ਸਹਿਜ-ਸੁਭਾ ਹੀ: ਅਨਭੋਲ, ਆਪਣੀ ਦਿਆ ਕਰਕੇ, ਮਿਲ ਗਏ ਹਨ, ਅਤੇ ਮਨ ਵਧਾਈਆਂ (ਖੁਸ਼ੀਆਂ) ਮਨਾ ਰਿਹਾ ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥
ਸਭ ਉਹਦੇ ਹੁਕਮ ਦੇ ਅੰਦਰ ਹਨ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀ। ਨਾਨਕ, ਜੇ ਸਮਝ ਲਈਏ ਕਿ ਵਾਹਿਗੁਰੂ ਦਾ ਹੁਕਮ ਸਾਡੀ ਸਮਝ ਤੋਂ ਬਾਹਰ ਹੈ, ਤਾਂ “ਉਹਦੇ ਹੁਕਮ ਨੂੰ ਜਾਣਦਾ ਹਾਂ” ਕਹਿਣ ਦਾ ਹੰਕਾਰ ਮਿਟ ਜਾੲ। (ਜੇ ਕਿਤੇ ਹੁਕਮ ਨੂੰ ਸਮਝ ਲਵੇ, ਤਾਂ ਉਹਦਾ ਹੰਕਾਰ ਹੀ ਨਾ ਰਹੇ)।
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥
ਤੁਸੀਂ ਆਪੇ ਰਚਨਾ ਅਤੇ ਸਭ ਕੁਝ ਕਰਨ ਵਾਲੇ ਹੋ, ਸਭ ਕੁਝ ਤੁਹਾਡਾ ਕੀਤਾ ਹੀ ਹੁੰਦਾ ਹੈ।ਤੁਹਾਡੇ ਬਿਨਾ ਹੋਰ ਕੋਈ ਦੂਸਰਾ ਕੁਝ ਕਰ ਸਕਣ ਵਾਲਾ ਨਹੀ।ਤੁਸੀਂ ਸਭ ਕੁਝ ਕਰ ਕਰ ਕੇ ਵੇਖਦੇ: ਸੰਭਾਲਦੇ ਹੋ, ਅਤੇ ਜੋ ਹੁੰਦਾ ਹੈ ਸਭ ਜਾਣਦੇ ਹੋ।ਦਾਸ ਨਾਨਕ, ਗੁਰੂ ਉੱਤੇ ਭਰੋਸਾ ਕੀਤਿਆਂ ਰੱਬ ਦੀਆਂ ਇਹਨਾ ਵੱਡਿਆਈਆਂ ਦਾ ਗਿਆਨ ਹੋ ਜਾਂਦਾ ਹੈ।